Dr. Lakhdev Singh · ਡਾ. ਲਖਦੇਵ ਸਿੰਘ
ਸੰਖੇਪ ਜਾਣ-ਪਛਾਣ
ਡਾ. ਲਖਦੇਵ ਸਿੰਘ ਇਕ ਇੰਜੀਨੀਅਰ, ਸਿੱਖਿਆ ਸ਼ਾਸਤਰੀ ਅਤੇ ਲੇਖਕ ਹਨ, ਜਿਨ੍ਹਾਂ ਦੀਆਂ ਲਿਖਤਾਂ ਗੁਰਬਾਣੀ ਉੱਤੇ ਅਧਾਰਿਤ ਹਨ। ਸਿੱਖਿਆ ਦੇ ਖੇਤਰ ਵਿਚ ਲੰਮੀ ਅਤੇ ਸ਼ਾਨਦਾਰ ਸੇਵਾ ਤੋਂ ਬਾਅਦ, ਉਨ੍ਹਾਂ ਨੇ 2017 ਵਿਚ ਲਿਖਣਾ ਆਰੰਭ ਕੀਤਾ ਅਤੇ ਹੁਣ ਤੱਕ ਗੁਰਮਤਿ ਵਿਚਾਰਾਂ ਉੱਤੇ ਉਨ੍ਹਾਂ ਦੀਆਂ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਸਿੱਖਿਆ ਅਤੇ ਸੇਵਾ
ਡਾ. ਲਖਦੇਵ ਸਿੰਘ ਨੇ 1965 ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸੇ ਸਾਲ ਲੈਕਚਰਾਰ ਵਜੋਂ ਸੇਵਾ ਆਰੰਭ ਕੀਤੀ, ਜਦੋਂ ਯੋਗ ਇੰਜੀਨੀਅਰਾਂ ਦੀ ਬਹੁਤ ਘਾਟ ਸੀ। ਬਾਅਦ ਵਿਚ ਉਹ ਚੋਣ ਰਾਹੀਂ ਹੁਸ਼ਿਆਰਪੁਰ ਵਿਖੇ ਪੱਕੇ ਲੈਕਚਰਾਰ ਨਿਯੁਕਤ ਹੋਏ। 1982 ਵਿਚ ਉਹ ਪ੍ਰਿੰਸੀਪਲ ਬਣੇ ਅਤੇ ਇਸ ਅਹੁਦੇ ਉੱਤੇ ਰਹਿੰਦਿਆਂ ਉਨ੍ਹਾਂ ਨੇ ਅਜਿਹੇ ਕਈ ਕਾਰਜ ਕੀਤੇ ਜੋ ਪਹਿਲਾਂ ਦੇ ਪ੍ਰਿੰਸੀਪਲ ਨਹੀਂ ਕਰ ਸਕੇ ਸਨ। 1999 ਵਿਚ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਨੇ ਅਮਰੀਕਾ ਤੋਂ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ।
ਅਧਿਆਤਮਕ ਜੀਵਨ
ਉਨ੍ਹਾਂ ਨੇ 1966 ਵਿਚ ਅੰਮ੍ਰਿਤ ਛਕਿਆ ਅਤੇ ਉਦੋਂ ਤੋਂ ਹੀ ਗੁਰਮਤਿ ਮਾਰਗ ਨੂੰ ਸਮਰਪਿਤ ਹਨ। ਉਨ੍ਹਾਂ ਨੂੰ ਕਈ ਥਾਵਾਂ ਉੱਤੇ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਾਹਿਤਕ ਕਾਰਜ
ਉਨ੍ਹਾਂ ਨੇ 2017 ਵਿਚ ਲਿਖਣਾ ਆਰੰਭ ਕੀਤਾ। ਹੁਣ ਤੱਕ ਉਨ੍ਹਾਂ ਦੀਆਂ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਹੋਰ ਬਹੁਤ ਸਾਰੇ ਲੇਖ ਪ੍ਰਕਾਸ਼ਨ ਲਈ ਤਿਆਰ ਹਨ। ਉਨ੍ਹਾਂ ਦੀਆਂ ਸਾਰੀਆਂ ਲਿਖਤਾਂ ਗੁਰਬਾਣੀ ਉੱਤੇ ਅਧਾਰਿਤ ਹਨ ਅਤੇ ਗੁਰਮਤਿ ਸਿਧਾਂਤਾਂ ਦੀ ਵਿਚਾਰ ਕਰਦੀਆਂ ਹਨ।
ਖੇਡਾਂ ਅਤੇ ਪ੍ਰਾਪਤੀਆਂ
- ਇੰਜੀਨੀਅਰਿੰਗ ਕਾਲਜ ਦੀ ਹਾਕੀ ਟੀਮ ਦੇ ਕਪਤਾਨ ਰਹੇ ਅਤੇ ਸਟੇਟ ਟੀਮ ਵੱਲੋਂ ਦਿੱਲੀ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਿਆ।
- ਕਿਲ੍ਹਾ ਰਾਏਪੁਰ ਦੇ ਸਾਲਾਨਾ ਹਾਕੀ ਟੂਰਨਾਮੈਂਟ ਵਿਚ ਸਮੁੱਚੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਚੁਣੇ ਗਏ।
- ਤੈਰਾਕੀ ਵਿਚ ਇੰਜੀਨੀਅਰਿੰਗ ਕਾਲਜ ਦੇ ਸਰਵੋਤਮ ਡਾਈਵਰ ਰਹੇ।
- ਸਰਕਾਰੀ ਕਾਲਜ ਦੇ ਪਹਿਲੇ ਸਾਲ ਵਿਚ ਹੀ ਐਮ.ਏ. ਦੇ ਤਿੰਨ ਵਿਦਿਆਰਥੀਆਂ ਨਾਲ ਫਸਟ ਏਡ ਟੀਮ ਵਿਚ ਚੁਣੇ ਗਏ; ਟੀਮ ਨੇ ਓਪਨ ਪੰਜਾਬ ਵਿਚ ਪਹਿਲਾ ਸਥਾਨ ਅਤੇ ਉਨ੍ਹਾਂ ਨੇ ਵਿਅਕਤੀਗਤ ਤੌਰ ਉੱਤੇ ਪੰਜਾਬ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।
- ਸਰਕਾਰੀ ਕਾਲਜ ਦੇ ਪਹਿਲੇ ਸਾਲ ਵਿਚ ਹੀ ਹਾਕੀ ਅਤੇ ਫਸਟ ਏਡ ਵਿਚ ਦੋ ਕਾਲਜ ਕਲਰ, ਅਤੇ ਇੰਜੀਨੀਅਰਿੰਗ ਕਾਲਜ ਦੇ ਪਹਿਲੇ ਸਾਲ ਵਿਚ ਹਾਕੀ ਕਲਰ ਪ੍ਰਾਪਤ ਕੀਤਾ।
- ਸਕੂਲ ਵਿਚ ਐਨ.ਸੀ.ਸੀ. ਦੇ ਸਾਰਜੈਂਟ ਰਹੇ; ਏ.ਸੀ.ਸੀ. ਵੀ ਲੋੜ ਪੈਣ ਉੱਤੇ ਉਨ੍ਹਾਂ ਨੂੰ ਆਪਣੇ ਕੈਂਪਾਂ ਵਿਚ ਸਾਰਜੈਂਟ ਵਜੋਂ ਨਾਲ ਲੈ ਜਾਂਦੀ ਸੀ।
ਗੱਤਕਾ ਅਤੇ ਸ਼ਸਤਰ ਵਿੱਦਿਆ
ਉਨ੍ਹਾਂ ਨੇ ਗੱਤਕੇ ਦੀ ਸਿਖਲਾਈ ਜਥੇਦਾਰ ਨਿਹਾਲ ਸਿੰਘ ਜੀ (ਤਰਨਾ ਦਲ), ਗੁਰਦੁਆਰਾ ਹਰੀਆਂ ਵੇਲਾਂ, ਹੁਸ਼ਿਆਰਪੁਰ ਤੋਂ ਆਰੰਭ ਕੀਤੀ ਅਤੇ ਬਾਅਦ ਵਿਚ ਦੋ ਨਿਹੰਗ ਸਿੰਘਾਂ ਪਾਸੋਂ ਉੱਚ ਸਿਖਲਾਈ ਪ੍ਰਾਪਤ ਕੀਤੀ, ਜਿਨ੍ਹਾਂ ਵਿਚੋਂ ਇਕ ਹਰ ਮੁਕਾਬਲੇ ਵਿਚ ਪਹਿਲੇ ਸਥਾਨ ਉੱਤੇ ਆਉਂਦੇ ਸਨ। ਉਹ ਰਵਾਇਤੀ ਸਿੱਖ ਸ਼ਸਤਰ ਵਿੱਦਿਆ ਵਿਚ ਵੀ ਨਿਪੁੰਨ ਹਨ। ਮੁੱਕੇਬਾਜ਼ੀ ਉਨ੍ਹਾਂ ਨੂੰ ਬਚਪਨ ਤੋਂ ਹੀ ਆਉਂਦੀ ਸੀ ਅਤੇ ਕਰਾਟੇ ਦੀ ਸਿਖਲਾਈ ਉਨ੍ਹਾਂ ਨੇ ਇੰਗਲੈਂਡ ਤੋਂ ਆਏ ਇਕ ਅੰਗਰੇਜ਼ ਉਸਤਾਦ ਪਾਸੋਂ ਪ੍ਰਾਪਤ ਕੀਤੀ।
Short introduction
Dr. Lakhdev Singh is an engineer, educationist and author whose writings are rooted in Gurbani. After a long and distinguished career in education, he began writing in 2017, and six of his books on Gurmat thought have since been published.
Education and Career
Dr. Lakhdev Singh earned his degree in Electrical Engineering in 1965 and began his career the same year as a lecturer, at a time when qualified engineers were in short supply. He was later selected as a permanent lecturer at Hoshiarpur. In 1982 he was appointed Principal, and during his tenure he carried out many initiatives that earlier principals had not been able to achieve. He retired in 1999 and, after retirement, was awarded his doctorate from the United States.
Spiritual Life
He took Amrit in 1966 and has remained devoted to the path of Gurmat ever since. He has been blessed with the opportunity to serve as one of the Panj Pyare at Amrit Sanchar ceremonies in many places.
Literary Work
He began writing in 2017. Six of his books have been published, and many more essays are ready for publication. All of his writings are based on Gurbani and explore the teachings of Gurmat.
Sports and Achievements
- Captain of the hockey team at his engineering college; represented the state team at the National Championship held in Delhi.
- Named Best Player of the entire tournament at the annual hockey tournament at Kila Raipur.
- Best diver of his engineering college.
- In his first year at Government College, selected for the First Aid team alongside three M.A. students; the team stood first in Open Punjab, and he secured second position individually in Punjab.
- Awarded college colours in hockey and first aid in his first year at Government College, and a hockey colour in his first year at engineering college.
- Served as a Sergeant in the NCC at school; the ACC also called upon him to serve as Sergeant at its camps.
Gatka and Martial Arts
He began learning Gatka under Jathedar Nihal Singh Ji of Tarna Dal at Gurdwara Harian Belan, Hoshiarpur, and later received advanced training from two Nihang Singhs, one of whom stood first in every competition he entered. He is also trained in traditional Sikh Shastar Vidya. He has practised boxing since childhood and learned karate from an instructor who came from England.
ਗੁਰਮਤਿ ਗੁਹਜ ਵਿਚਾਰ (ਭਾਗ-1)
Gurmat Guhaj Vichar (Part 1) · 135 pages · Read online
- ਪੁੰਨ
- ਰਾਜਾ ਜਨਕ
- ਹਿੰਦੂ-ਸਿੱਖਾਂ ਦਾ ਪਿਆਰ
- ਨਿੰਦਾ
- ਸੂਖਮ ਹਉਮੈ
- ਸੋ ਸਤਿਗੁਰ
- ਪਿਆਰ ਦੇ ਛੇ ਲੱਛਣ
- ਮਸਕੀਨੀਆ
- ਮੁਕਤੀ
- ਰਾਜਾਨ ਰਾਜ॥ ਭਾਨਾਨ ਭਾਨ॥ ਦੇਵਾਨ ਦੇਵ॥ ਉਪਮਾ ਮਹਾਨ॥
- ਭਗਤੀ ਤੋਂ ਗਿਰ ਕੇ
- ਪ੍ਰਮਾਤਮਾ ਦਾ ਨਿਕਟ ਵਸਣਾ
- ਗੁਰਮਤਾ
- ਦੁੱਖ
- ਠੱਗੀ ਇਕ ਸਜ਼ਾ
- ਦਸਮ ਗ੍ਰੰਥ ਸਾਹਿਬ ਜੀ
- ਵੇਮੁਖ ਹੋਏ ਰਾਮ ਤੇ
- ਅਨੰਦ
- ਅਕਾਲੀ
- ਅਪਨੇ ਲੋਭ ਕਉ ਕੀਨੋ ਮੀਤੁ ॥
- ਨਿੰਦਾ ਤੇ ਸੱਚ
- ਸਿਆਣਪ
ਗੁਰਮਤਿ ਗੁਹਜ ਵਿਚਾਰ (ਭਾਗ-2)
Gurmat Guhaj Vichar (Part 2) · 127 pages · Read online
- ਸ੍ਰਿਸ਼ਟੀ ਦੀ ਉਤਪੱਤੀ
- ਨਾਮ ਅਤੇ ਬਾਣੀ
- ਜੁਗਾਂ ਜੁਗਾਂਤਰਾਂ ਤੋਂ ਨਾਮ ਦੀ ਮਹਿਮਾ
- ਭਗਤ, ਸੰਤ, ਸਾਧ ਆਦਿ ਵਿੱਚ ਅੰਤਰ
- ਮੂਰਖ
- ਦਸ ਅਵਸਥਾਵਾਂ ਮਨ ਅਤੇ ਉਮਰ ਅਨੁਸਾਰ
- ਸੁਪਨੇ ਸੇਤੀ ਚਿਤੁ ਮੂਰਖੁ ਲਾਇਆ
- ਸੁੱਚ
- ਥੋੜਾ ਸੌਣਾ, ਖਾਣਾ, ਥੋੜਾ ਬੋਲਣਾ ਗੁਰਮਤਿ ਪਾਏ
- ਸੋ ਪੰਡਿਤ
- ਪਾਪ ਨਾਸ਼ਕ ਵਿਧੀਆਂ
- ਗੁਰੂ ਪਰਾਇਣ
- ਅੰਤਕਾਲ ਦੇ ਚਿੰਤਨ ਕਾਰਨ ਜੂਨੀ
- ਭੁੱਖ
- ਵਿਰੋਧਾਭਾਸ
- ਗੁਰਮਤਿ ਰਾਹ
- ਹਰਿ, ਰਾਮ
- ਅਕ੍ਰਿਤਘਣ
- ਕੀਰਤਨ ਵਿੱਚ ਸਿਮਰਨ
- ਖਾਲਸਾ ਸੋਇ ਜੋ ਕਰੇ ਨਿਤ ਜੰਗ
- ਤਿੰਨ ਅਵਸਥਾ ਜਾਣਿ
- ਧਿਆਨ ਤੇ ਨਾਮ
- ਨਹ ਬਿਲੰਬ ਧਰਮੰ ਬਿਲੰਬ ਪਾਪੰ॥
- ਸੰਸਾਰੁ ਭਰਮਿ ਸੁਤਾ
- ਮਾਨੁ ਸਭੈ ਕਉ ਖਾਇ
- ਸਾਖੀ (ਬ੍ਰਹਮ ਗਿਆਨੀ)
- ਅਗਿਆਨਤਾ ਚ ਗ਼ਲਤ ਸੋਚ
- ਭਗਤੀ ਤੋਂ ਡਿੱਗ ਕੇ
ਗੁਰਮਤਿ ਗੁਹਜ ਵਿਚਾਰ (ਭਾਗ-3)
Gurmat Guhaj Vichar (Part 3) · 135 pages · Read online
- ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਝ ਗੱਲ ਕਰੀਏ?
- ਸਾਹਿਬਜ਼ਾਦਿਆਂ ਦੀ ਸ਼ਹੀਦੀ
- ਗੁਰਬਾਣੀ ਵਿੱਚ ਅਵਤਾਰ ਕੌਣ ਹੈ?
- ਇੰਦ੍ਰ
- ਭਗਤ ਕਬੀਰ ਜੀ
- ਜਥੇਦਾਰ ਦਮਦਮਾ ਸਾਹਿਬ ਜੀ (ਲਗਭਗ 1967)
- ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ
- ਜਥੇਦਾਰ ਤਰਨਾ ਦਲ ਬਾਬਾ ਨਿਹਾਲ ਸਿੰਘ ਜੀ
- ਕੁੱਝ ਕੁ ਜੀਵਨ ਝਲਕਾਰੇ, ਬਾਊ ਮਲ ਸਿੰਘ ਜੀ
- ਭਾਈ ਬਲਦੇਵ ਸਿੰਘ ਜੀ, ਪਿੰਡ ਕੁਰਾਂਗਨਾ, ਜ਼ਿਲ੍ਹਾ ਹੁਸ਼ਿਆਰਪੁਰ
- ਗੁਰਬਾਣੀ ਵਿਚਾਰ
- ਗੁਰੂ ਦਾ ਸਤਿਕਾਰ ਜਾਂ ਪੰਥ ਵਿਚ ਪੰਗਾ
- ਬੇ ਨਿਵਾਜਾ ਕੁੱਤਿਆ
- ਕਾਮਧੇਨ ਹਰਿ ਹਰਿ ਗੁਣ ਗਾਮ ॥
- ਨਿੰਦਾ ਜਨ ਕਉ ਖਰੀ ਪਿਆਰੀ ॥
- ਨਿੰਦਕ ਕੌਣ
- ਕਿਹੜੀ ਨਿੰਦਾ ਸਭ ਤੋਂ ਚੰਗੀ
- ਹਣਵੰਤਰੁ ਆਰਾਧਿਆ
- ਕਾਮ
- ਖਿਮਾ
- ਪਾਰਜਾਤੁ ਇਹੁ ਹਰਿ ਕੋ ਨਾਮ
- ਨਿਰਧਨੁ ਹੈ ਸੋਈ
- ਹਰਿਮੰਦਰ ਸਾਹਿਬ / Golden Temple
- ਸਾਡਾ ਸੱਭਿਆਚਾਰ
- ਖਾਲਿਸਤਾਨ
- ਕਸਵੱਟੀ
- ਸਿੱਖਾਂ ਦੇ 12 ਵੱਜਣੇ
- ਖਾਲਸੇ ਦਾ ਨਿਆਰਾਪਣ
- ਪੰਜ ਸੁੱਖ
- ਮਾਂ ਬੋਲੀ ਪ੍ਰਫੁੱਲਤ ਕਰਨ ਬਾਰੇ
ਗੁਰਮਤਿ ਗੁਹਜ ਵਿਚਾਰ (ਭਾਗ-4)
Gurmat Guhaj Vichar (Part 4) · 128 pages · Read online
- ਭੂਸਰੀ
- ਧਰਮਸਾਲ (ਘਰ ਦੀ ਪਰਖ)
- ਇਨ੍ਹਾਂ ਨਾਲ ਬਹਿਸ ਨਾ ਕਰੋ
- ਸੂਰਾ
- ਗੁਰਬਾਣੀਉਚਾਰਣ
- ਪੂਰਨ ਪੁਰਖ (ਸਾਧ) ਦੇ ਛੇ ਲੱਛਣ
- ਦੁਖੁ ਦਾਰੂ ਸੁਖੁ ਰੋਗੁ ਭਇਆ
- ਹਉਮੈ
- ਪੱਤੇ ਦੀ ਗੱਲ
- ਦੇਵੀ ਦੇਵਤੇ
- ਗਿਆਨਵਾਨ
- ਸਤਿਗੁਰ ਸੇਵਾ
- ਸ੍ਰੇਸ਼ਟ ਧਰਮ
- ਸਬਦਿ ਮਰਹੁ
- ਖਤਰਨਾਕ ਸਿਆਣਪ
- ਗੁਰੂ
- ਦਸਵੰਧ
- ਬੁਰੇ ਦਾ ਭਲਾ
- ਸੁੱਖ
- ਆਪਣੀ ਔਕਾਤ ਪਛਾਨਣ ਬਾਰੇ
- ਅੰਮ੍ਰਿਤ
- ਪੜ੍ਹਿਆਅਨਪੜ੍ਹਿਆ
- “ਸੁਖੀ ਬਸੈ ਮੋਰੋ ਪਰਿਵਾਰਾ”
- ਮਹਾ ਮਾਈ ਕੀ ਪੂਜਾ ਕਰੈ ॥
- ਧ੍ਰੂ ਭਗਤ
- ਮਨਮਤਿ/ਗੁਰਮਤਿ
- ਇਨਸਾਨ ਦੇ ਨਾਮ ਤੇ ਇਨਸਾਨੀਅਤ
- ਜਪਮਾਲੀ
- ਫਾਸਨ ਕੀ ਬਿਧਿ
- ਮਨਮੁਖ ਹੋਇ ਬੰਦੇ ਦਾ ਬੰਦਾ
- ਦਸਹਰਾ
- ਆਪਣਾ ਕਿਹਾ ਬਚਨ ਨਾ ਪਾਲਣਾ
- ਜਿਸੁ ਉਦਰੁ ਤਿਸੁ ਮਾਇਆ
- ਮਾਇਆ ਦੀ ਵੰਡ
- ਅਨਦੁ ਕਰਹੁ ਮਿਲਿ ਸੁੰਦਰ ਨਾਰੀ
- ਕੀ ਗੁਰੂ ਨਾਨਕ ਸਿੱਖਾਂ ਦੇ ਹੀ ਗੁਰੂ ਹਨ?
ਗੁਰਮਤਿ ਗੁਹਜ ਵਿਚਾਰ (ਭਾਗ-5)
Gurmat Guhaj Vichar (Part 5) · 136 pages · Read online
- ਆਸਾ ਮਨਸਾ ਬੰਧਨੀ ਭਾਈ
- ਮਨਮੁੱਖ
- ਧਰਮੀ ਕੌਣ ਹੋ ਸਕਦਾ ਹੈ
- ਰੋਗਾਂ ਦਾ ਕਾਰਨ ਤੇ ਇਲਾਜ
- ਬਾਤਨ ਹੀ ਅਸਮਾਨੁ ਗਿਰਾਵਹਿ
- ਧਾਰਮਿਕ ਬੰਦਾ
- ਧੌਲੁ ਧਰਮੁ ਦਇਆ ਕਾ ਪੂਤੁ ॥
- ਭਗਤੀ ਵਿੱਚ ਰੋਕਾਂ
- ਸੁਖੀ ਜੀਵਨ
- ਅਵਤਾਰ
- ਦੁੱਖ ਸੁੱਖ
- ਮਾਂ ਬਾਪ
- ਜਪ
- ਪਰਦੇ ਕੇ ਅਧਿਕਾਰੀ
- ਤ੍ਰਿਗੁਣ ਤੋਂ ਅਤੀਤ
- ਗੁਰੂ ਕਾ ਸਤਿਕਾਰ ਜਾਂ ਪੰਥ ਵਿਚ ਪੰਗਾ
- ਸ਼ਰਨ
- ਪ੍ਰਭ ਮਿਲਾਪ
- ਸਹੀ ਨੂੰ ਸਹੀ ਕਹਿਣਾ
- ਕਾਲ
- ਜੋ ਮੈ ਕੀਆ ਸੋ ਮੈ ਪਾਇਆ
- ਕੀ ਗੁਰੂ ਸਾਹਿਬ ਪੰਥ ਨਾਲ ਹਨ?
- ਗੁਣਾਂ ਤੇ ਔਗੁਣਾਂ ਦੇ ਜੋੜੀਦਾਰ
- ਬੁਰੇ ਨਾਲ ਕਿੰਜ ਵਰਤਿਆ ਜਾਵੇ
- ਤ੍ਰੈ ਗੁਣ
- ਸਾਹਿਬਜ਼ਾਦਿਆਂ ਦੀ ਸ਼ਹੀਦੀ
- ਨਰਕਗਾਮੀ ਕੌਣ
- ਇਨਸਾਨ ਪਹਿਲਾਂ ਕਿ ਧਰਮ
- ਔਰੰਗਜ਼ੇਬ ਦੇ ਸਿੱਖ
- ਸ਼ਹੀਦ ਭਾਈ ਅਵਤਾਰ ਸਿੰਘ ਜੀ ਕੁਰਾਲਾ
- ਚੜ੍ਹਦੀ ਤੇ ਢਹਿੰਦੀ ਕਲਾ
- ਗਿਆਨੀ ਲਾਲ ਸਿੰਘ ਜੀ
ਗੁਰਮਤਿ ਗੁਹਜ ਵਿਚਾਰ (ਭਾਗ-6)
Gurmat Guhaj Vichar (Part 6) · 125 pages · Read online
- ਜੂਨੀਆਂ ਦਾ ਚੱਕਰ
- ਨਿਮਰਤਾ
- ਏਕ ਚਿਤ
- ਗੁਰਸਿੱਖ ਧੂੜ
- ਸਿੰਘਾਂ ਦੇ ਪੀਰ
- ਪੜ੍ਹਾਈ
- ਗੁਰਮਤਿ ਦੀ ਪੜ੍ਹਾਈ
- ਵਾਹਿਗੁਰੂ ਜਹਾਜ਼
- ਗੁਰੂ ਦੇ ਤਿੰਨ ਰੂਪ
- ਕੱਟੜਪੰਥੀ
- ਰਵੀ ਸਿੰਘ ਜੀ (ਖ਼ਾਲਸਾ ਏਡ)
- ਪਰਚਾਰ
- ਨਾਮ ਸਿਮਰਨ
- ਨਾਮ ਸਿਮਰਨ
- 1978 ਅਤੇ 1984 ਦੇ ਸਾਕਿਆਂ ਤੋਂ ਬਾਅਦ ਦੇ ਹਾਲਾਤ
- ਅਮਿਤਾਭ ਬੱਚਨ ਵਲੋਂ ਮਾਇਆ ਭੇਟ
- ਕਸਵੱਟੀ
- ਬੀਬੀਆਂ ਦਾ ਬਰਾਬਰ ਸਨਮਾਨ
- ਬੁਢਾਪਾ
- ਦਸਮ ਗ੍ਰੰਥ ਸਾਹਿਬ ਜੀ
- ਸੇਵਾ ਯਾ ਟਹਿਲ
- ਅਜਿਹਾ ਵਿਦਿਆਰਥੀ ਹੋ ਸਕਦਾ ਹੈ
- ਏਕ ਦ੍ਰਿਸਟਿ ਕਰਿ ਸਮਸਰਿ ਜਾਣੈ...
- ਗੁਰੂ ਕਿੰਨੇ ਪ੍ਰਕਾਰ ਦੇ ....
- ਲੋਗਨ ਰਾਮੁ ਖਿਲਉਨਾ ਜਾਨਾਂ॥
- ਸਾਧੂ ਕਉ ਮਿਲਨੇ ਜਾਈਐ ....
- ਬੁਰੇ ਦਾ ਭਲਾ ਕਰਨ ਦੇ ਲਾਭ
- ਮਹਾਂਮਾਈ
- ਮਾਸ